KMV Jalandhar (Autonomous) | 9803040302, 09814406986, 09464973737 | kmvoffice1886@gmail.com | admissionsatkmv@gmail.com
ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂ ਵਿਦਿਆਲਿਆ, ਆਟੋਨਾਮਸ ਕਾਲੇਜ, ਜਲੰਧਰ, ਇਸ ਲਾਕਡਾਊਨ ਦੇ ਸਮੇਂ ਦੌਰਾਨ ਸਮਾਜ ਭਲਾਈ ਲਈ ਨਿਰੰਤਰ ਅਣਥੱਕ ਯਤਨਾਂ ਰਾਹੀ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਸਭ ਦੇ ਨਾਲ ਹੀ ਇੱਕ ਨਵਾਂ ਉਪਰਾਲਾ ਕਰਦਿਆਂ ਹੋਇਆ ਕੇ.ਐਮ.ਵੀ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥਣਾਂ ਵੱਲੋਂ ਰੋਜਾਨਾ ਸਵੇਰੇ 10.30 ਵਜੇ ਆਪਣੇ ਘਰਾਂ ਤੋਂ ਹੀ ਸੱਮੁਚੀ ਮਾਨਵਤਾ ਦੀ ਭਲਾਈ ਲਈ ਸਮੂਹਿਕ ਪ੍ਰਾਥਨਾ ਵਿਚ ਸ਼ਮੂਲਿਅਤ ਕੀਤੀ ਜਾ ਰਹੀ ਹੈ। ਸਰਬਤ ਦੇ ਭਲੇ ਦੀ ਕਾਮਨਾ ਦੇ ਮਕਸਦ ਨਾਲ ਹਰ ਰੋਜ ਇਸ ਸਾਮੂਹਿਕ ਅਰਦਾਸ ਦਾ ਆਯੋਜਨ ਕੀਤਾ ਜਾਂਦਾ ਹੈ। ਵਿਦਿਆਲਾ ਪ੍ਰਿੰਸਿਪਲ ਪ੍ਰੋ. ਆਤਿਮਾ ਸ਼ਰਮਾ ਦਿਵੇਦੀ ਨੇ ਇਸ ਸੰਬੰਧ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਸਾਮੂਹਿਕ ਤੌਰ ਤੇ ਮਾਨਵਤਾ ਦੀ ਪੀੜਾ ਦੇ ਅੰਤ ਲਈ ਕੀਤੀ ਗਈ ਅਰਦਾਸ ਯਕੀਨਨ ਹੀ ਫਾਇਦੇ ਮੰਦ ਹੋਵੇਗੀ ਅਤੇ ਇੱਕਠ ਹੋ ਕੇ ਕੀਤੀ ਗਈ ਪ੍ਰਾਥਨਾ ਆਪਣੇ-ਆਪ ਵਿੱਚ ਸਰਵ-ਵਿਆਪਕ ਪਰਮਾਤਮਾ ਤੱਕ ਪਹੁੰਚਦੀ ਹੈ। ਮੌਜੂਦਾ ਸਮੇਂ ਵਿਚ ਕੁੱਲ ਲੋਕਾਈ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਤੋਂ ਉਤਪੰਨ ਤਣਾਅ, ਡਰ, ਅਤੇ ਚਿੰਤਾ ਨੂੰ ਝੱਲ ਰਹੀ ਹੈ ਅਤੇ ਰੋਜਾਨਾ ਕੀਤੀ ਗਈ ਪ੍ਰਾਥਨਾ ਨਾ ਕੇਵਲ ਇਸ ਹਾਲਾਤ ਵਿਚੋਂ ਨਿਕਲਣ ਵਿੱਚ ਸਹਾਇਤਾ ਕਰੇਗੀ ਬਲਕਿ ਰਹੇਕ ਵਿਅਕਤੀ ਨੂੰ ਸਰੀਰਕ, ਮਾਨਸਿਕ ਅਤੇ ਅਧਿਆਤਮਕ ਬੱਲ ਵੀ ਬਖਸ਼ੇਗੀ।